ਦੁਆ-ਸਲਾਮ

ਮੇਰੇ ਨਾ ਇਕ ਦੋਸਤ ਹੈ, ਤੇ ਕਈਂ ਵਾਰੀ ਗੱਲਾਂ- ਗੱਲਾਂ ‘ਚ ਬਿਨਾ ਕਿਸੇ ਗੱਲ ਤੋਂ, ਉਸਦੀ ਯਾਦ ਆ ਜਾਂਦੀ ਹੈ ।

ਮੈਂ ਪਿਛਲੇ ਵਾਰ ਜਦੋਂ ਮਿਲਿਆ ਸੀ ਉਸਨੂੰ, ਉਦੌਂ ਉਸਨੇ ਮੈਨੂੰ ਇਕ ਕਵਿਤਾ ਲਿਖ ਕੇ ਦਿੱਤੀ ਸੀ, ਮੇਰੀ ਡਾਇਰੀ ‘ਤੇ, ਆਪਣੇ ਨਾਂ ਤੇ ਨੰਬਰ ਨਾਲ|

ਪਰ ਜਿੱਦਾਂ ਮੇਰੇ ਨਾਲ ਅਕਸਰ ਇਹ ਚੀਜ਼ ਹੋ ਜਾਂਦੀ ਆ..

ਵੀ ਨਾ ਦੋਸਤ ਦੀ ਕਵਿਤਾ ਯਾਦ ਰਹੀ ਤੇ ਨਾ ਨੰਬਰ ਤੇ ਨਾ ਹੀਂ ਉਸਦਾ ਨਾਮ..

ਹਾ ਪਰ ਦੋਸਤ ਸਦਾ ਲਈ ਯਾਦ ਰਹਿ ਗਿਆ |

ਇੱਕ ਦੋ ਵਾਰੀ ਗੱਡੀ ਚਲਾਉਂਦੇ ਹੋਏ ਜਾਂ ਕਈ ਵਾਰੀ ਕਿਸੇ ਗਰੁੱਪ ਫੋਟੋ ‘ਚ ਉਸਨੂੰ ਦੇਖ ਕੇ, ਉਸਦੀ  ਕਵਿਤਾ ਲਿਖਣ ਵਾਲੀ ਗੱਲ ਯਾਦ ਆੳਦੀ ਸੀ ਤੇ ਨਿਮਾ ਜੇਆ ਹੱਸ ਕੇ ਦਿਲੋਂ ਯਾਦ ਕਰ ਲੈਂਦੇ ਸੀ ਉਸਨੂੰ| ਕਈਂ ਵਾਰ ਮੈਸਜ ਕਰਨ ਲਈ ਸੋਚਦਾ ਸੀ ਪਰ ਕੋਈ ਸਬੱਬ ਹੀ ਨੀ ਬਣਿਆ|

ਦਿਮਾਗ ਹਮੇਸਾ ਇਸ ਉਲਝਣ ‘ਚ ਫਸ ਜਾਂਦਾ ਸੀ ਵੀ,

ਕਹਿੜਾ ਡਾਇਰੀ ਚੱਕੂ,

ਫਿਰ ਉਸਦਾ ਨੰਬਰ ਭਾਲੂ,

 ਫਿਰ ਨੰਬਰ ਸੇਵ ਕਰੂ ਤੇ ਫਿਰ ਮੈਸੇਜ ਕਰੂ,

 ਫੇਰ ਸਭ ਤੋਂ ਵੱਡੀ ਗੱਲ ਪਹਿਲਾਂ ਤਾਂ ਸਮਝਾਉਣ ਨੂੰ ਹੀ ਕਿੰਨਾ ਚਿਰ ਲੱਗ ਜਾਣਾ ਉਸਨੂੰ

ਵੀ ਬਈ ਮੈਂ ਹਾਂ ਕੌਣ !

ਪਰ ਇੱਕ ਦਿਨ ਰੱਬ ਦਾ ਸਬੱਬ ਬਣਿਆ ਤੇ ਦਿਮਾਗ ਛੁੱਟੀ ਤੇ ਚਲਿਆ ਗਿਆ ਤੇ ਉਸਨੇ  ਸਾਰੀਆਂ ਪਾਵਰਾਂ ਦਿਲ ਨੂੰ ਦੇ ਦਿੱਤੀਆਂ,

ਬੱਸ ਫਿਰ ਉਸ ਦਿਨ  ਦਿਲ ਨੇ ਅਪਣੇ ਦਿਲ ਦੀਆਂ ਕੀਤੀਆਂ, ਤੇ ਦਿਲ ਨੇ ਜੋ ਕਹਿਆ ਉਸਨੂੰ ਯਾਦ ਕਰਕੇ ਅੱਜ ਵੀ ਮੇਰੇ ਬੁੱਲਾਂ ਤੇ ਹਲਕਾ ਜਿਹਾ ਹਾਸਾ  ਆ ਜਾਂਦਾ

ਦਿਲ ਕਹਿੰਦਾ,

ਕਮਲਿਆ ਜੇ ਯਾਦ ਦਿਲੋਂ ਕਰ ਰਿਹਾ

ਤੇ ਫਿਰ ਵਿੱਚ ਛੋਟੇ ਮੋਟੇ ਡਿਵਾਇਸ ਦੀ ਕੀ ਲੋੜ ਆ ..

ਸਿਧੀਆਂ ਦਿਲਾਂ ਨਾਲ ਦਿਲਾਂ ਦੀਆਂ ਤਾਰਾਂ ਜੋੜ

ਤੇ ਭੇਜ ਦੇ ਮਿੱਤਰ ਨੂੰ ਦੁਆ ਸਲਾਮ”

ਜਦ ਕਦੇ ਵੀ ਦੋਬਾਰਾ ਮਿਲਣਾ ਹੋਇਆ ਦੋਸਤ ਨੂੰ ਤਾਂ ਪੁੱਛਾਂਗੇ ਜਰੂਰ

ਹਾਂ ਵੀ ਦੋਸਤਾ ਮੇਰਾ ਮੈਸੇਜ ਪਹੁੰਚਿਆ ਸੀ ਤੇਰੇ ਕੋਲ ਕੇ ਨਾ…?..

ਜਦੋਂ ਕਦੇ ਬਿਨਾ ਗੱਲ ਤੇ ਤੇਰੇ ਮੁਖ ਤੇ ਮਿੱਠਾ ਜਿਹਾ ਹਾਸਾ ਆਇਅ ਹੋਣਾ,

ਉਹ ਠੰਡੀ ਹਵਾ ਦਾ ਬੁਲ੍ਹਾ ਮੇਰੇ ਵੱਲੋਂ ਹੀ ਆਇਆ ਸੀ

ਦੋਸਤੋ ਇਹਨਾਂ ਸਬਦਾਂ ਨਾਲ ਗੱਲ ਪੁਰੀ ਕਰੂੰਗਾ ਕ ਜਦ ਵੀ ਦਿਲਾਂ ਤੋ ਪਿਆਰੇ ਯਾਰਾਂ ਦੀ ਯਾਦ ਆਵੇ ਤਾਂ ਇਸ ਨੈਟਵਰਕ ਨਾਲ ਦਿਲਾਂ ਨੂੰ ਸਾਂਝਾ ਜਰੂਰ ਕਰਲਿੳ,

 ਤੇ ਦੇਖਿੳ ਝੱਟ ਦੇਣੀ ਦੋਸਤਾਂ ਦੇ ਮੁੱਖੜੇ ਹਾਸੇ ਨਾਲ ਖਿੜ ਜਾਣੇ,

ਤੇ ਹਾਂ ਇਹ ਨੈਟਵਰਕ ਕਦੇ ਕਨੈਕਸਨ ਟੁੱਟਣ ਨੀ ਦਊਗਾ!

ਮੇਰੇ ਦਿਲ ਦੇ ਜਜ਼ਬਾਤ ਨੂੰ ਇੰਨਾਂ ਪਿਆਰ ਨਾਲ ਪੜਿਆ ਉਸ ਲਈ ਮੈਂ ਤੁਹਾਨੂੰ  ਦਿਲੋਂ ਪਿਆਰ ਦਾ ਪ੍ਰਗਟਾਵਾ ਕਰਦਾ ਹਾਂ

ਧੰਨਵਾਦ ਦੋਸਤੋਂ

Spread the love

About the author

Raj Balwaria

Writing Myself

View all posts

2 Comments

Leave a Reply

Your email address will not be published. Required fields are marked *